What was the need to build this platform?
At present, there is a lot of content on the internet which seems to fill our minds with filth. The absence of a strong platform safeguarding Gursikh kids from this disguised form of Maaya created a vacuum like state that started attacking the Panth like an enemy. Decreasing participation of the children in Keertan and Kathaa Samagams (religious gatherings) was very painful for active Gursikhs. Bridging this gap by young adherent Gursikhs using current technology was the need of the hour. This is how Anaahad was brought to existence with the Guru’s blessings to save Gursikh children from the widespread internet filth, using tools like animation. media platforms like YouTube, Instagram, etc.
ਸਾਡਾ ਟੀਚਾ ਕੀ ਹੈ?
ਸਾਡਾ ਟੀਚਾ ਗੁਰਸਿੱਖ ਬੱਚਿਆਂ/ਨੌਜੁਆਨਾਂ ਤਕ ਸਿੱਖੀ ਦੇ ਗੂੜ੍ਹ ਵਿਸ਼ੇ ਇਕ ਸਰਲ ਅਤੇ ਖਿੱਚਵੇਂ ਢੰਗ ਨਾਲ ਪਹੁੰਚਾਉਣਾ ਹੈ। ਅਸੀਂ ਤੱਤ ਗੁਰਮਤਿ ਦੇ ਦਾਇਰੇ ਵਿਚ ਰਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹੀ ਇਹ ਸਭ ਕਾਰਜ ਕਰਨੇ ਹਨ, ਤੇ ਸਿੱਖੀ ਪ੍ਰਚਾਰ ਚ ਆਪਣਾ ਨਿੱਕਾ ਜਿਹਾ ਹਿੱਸਾ ਪਾਉਣਾ ਹੈ।
ਸਤਿਗੁਰੂ ਕਿਰਪਾ ਕਰਨ ਤੇ ਦਾਸਾਂ ਕੋਲੋਂ ਇਹ ਸੇਵਾ ਲਗਾਤਾਰ ਕਰਾਈ ਰੱਖਣ ਤੇ ਵੱਧ ਤੋਂ ਵੱਧ ਸੰਗਤ ਇਸ ਸੇਵਾ ਤੋਂ ਲਾਹਾ ਲੈ ਕੇ ਆਪ ਵੀ ਬਚਣ ਅਤੇ ਆਪਣੇ ਬੱਚਿਆਂ ਨੂੰ ਵੀ ਫਾਲਤੂ ਵੀਡਿਓਜ਼ ਅਤੇ ਕਾਰਟੂਨਾਂ ਤੋਂ ਬਚਾਉਣ। ਅਸੀਂ ਗੁਰੂ ਨਾਨਕ ਵੱਲੋਂ ਤੋਰੇ ਗਏ ਨਿਰਮਲ ਪੰਥ ਨੂੰ ਇੰਟਰਨੈਟ ਦੇ ਗੰਦ ਤੋਂ ਦੂਰ ਰੱਖਣ ਦੀ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ।
What is our objective?
Our objective is to deliver the profound Sikh principles to Gursikh children through easy to grasp and attractive means. We shall be doing every work in the boundary of the Gurmat principles, bearing our allegiance to Sri Akaal Takht Sahib. May Guroo ji gets this sewa going indefinitely and maximum Gursikh Sangat use this sewa to keep themselves and their children away from the ubiquitous useless videos and cartoons. We are just trying to do our bit to help keep Guroo Nanak’s “Nirmal Panth” safe from the internet filth.
ਅਨਾਹਦ ਬਾਕੀਆਂ ਨਾਲੋਂ ਵੱਖਰਾ ਕਿਉਂ ਹੈ?
ਅਨਾਹਦ ਡਾਟ ਕਾਮ ਗੁਰਸਿੱਖਾਂ ਦਾ ਨਿੱਕਾ ਜਿਹਾ ਉਪਰਾਲਾ ਹੈ, ਜੋ ਬਿਲਕੁਲ ਨਿਸ਼ਕਾਮ ਸੇਵਾ ਦੇ ਸਿਧਾਂਤ ਤੇ ਟਿਕਿਆ ਹੋਇਆ ਹੈ। ਸਾਡਾ ਇਕ ਦ੍ਰਿੜ੍ਹ ਨਿਸ਼ਚਾ ਹੈ ਕਿ ਗੁਰੂ ਸਾਹਿਬ “ਚਿਤ੍ਰੰ ਬਿਹੀਨੈ” ਹਨ ਤੇ ਉਹਨਾਂ ਦੇ ਚਿੱਤਰਾਂ ਦਾ ਪੂਜਨ ਇਕ ਮਨਮਤਿ ਹੈ।
ਨਾ ਹੀ ਸਤਿਗੁਰੂ ਦਾ ਰੂਪ, ਨਾ ਹੀ ਰੰਗ ਆਦਿਕ ਕਿਸੇ ਨੂੰ ਪਤਾ ਹੈ, ਜਿਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਸੁਖਮਨੀ ਸਾਹਿਬ ਵਿਚ ਦੱਸਦੇ ਹਨ: “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥” ਅਤੇ ਗੁਰੂ ਗੋਬਿੰਦ ਸਿੰਘ ਜੀ ਜਾਪੁ ਸਾਹਿਬ ਵਿਚ ਦੱਸਦੇ ਹਨ: “ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ॥” ਇਸ ਲਈ ਅਸੀਂ ਕਦੇ ਵੀ ਗੁਰੂ ਸਾਹਿਬ ਜਾਂ ਉਹਨਾਂ ਦੇ ਪਰਿਵਾਰਕ ਜੀਆਂ ਦਾ ਨਾ ਚਿਹਰਾ ਬਣਾਉਂਦੇ ਹਾਂ, ਨਾ ਹੀ ਵਾਰਤਾਲਾਪ ਰਿਕਾਰਡ ਕਰਦੇ ਹਾਂ, ਤੇ ਨਾ ਹੀ ਐਨੀਮੇਸ਼ਨ ਕਰਦੇ ਹਾਂ।
How is Anaahad different from other platforms?
Anaahad.com is a humble initiative by Gursikhs, which is entitled to the principle of Selfless Service. We have complete ascertainment in the fact that Guroo Saheb Jee is “ਚਿਤ੍ਰੰ ਬਿਹੀਨੈ (without any portrait)” and worshipping his pictures is complete Manmatt (against Sikhi principles).
No one knows the actual looks, colors and other such features of the Lord. The way Sri Guroo Arjan Dev Jee tells in Sri Sukhmani Sahib, ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨll (He has no form, no shape, no color, God is beyond these three characteristics), and Guroo Gobind Singh Jee, tells in Sri Jaap Sahib, ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹll (He who is without mark or sign, who is without caste or line) ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹll (He who is without color or form, and without any distinctive norm). That is why we never show or depict the faces of Guroo Saheb jee or any of their family members, neither do we record their conversation verbatim, nor do we animate them.
About Us
ਇਹ ਉਪਰਾਲਾ ਕੁਛ ਕੁ ਪੰਥ ਦਰਦੀ ਗੁਰਸਿਖਾਂ ਵਲੋਂ ਰੱਲ ਕੇ 2020 ਵਿਚ ਸ਼ੁਰੂ ਕੀਤਾ ਗਿਆ, ਤੇ ਪਹਿਲੀ ਵੀਡੀਉ 2021 ਵਿਚ ਅਪਲੋਡ ਕੀਤੀ ਗਈ।
ਤੁਸੀਂ ਸਾਡੇ ਨਾਲ ਵੱਖੋ-ਵੱਖਰੇ ਮੀਡੀਆ ਪਲੈਟਫਾਰਮਾਂ ਰਾਹੀਂ ਰਾਬਤਾ ਕਾਇਮ ਕਰ ਸਕਦੇ ਹੋ, ਜਿਵੇਂ ਕਿ ਯੂ-ਟਿਊਬ, ਇੰਸਟਾਗ੍ਰਾਮ ਆਦਿ…
This initiative was started by some Panth-sensitive Gursikhs in 2020, and the first video was uploaded in 2021.
You can get in touch with us via various social media platforms like YouTube, Instagram, etc.